ਚੰਡੀਗੜ੍ਹ 14 ਅਕਤੂਬਰ
ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰ ਵੋਕੇਸਨਲ ਮਾਸਟਰਾਂ ਅਤੇ ਹੈੱਡਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ ਪਦ-ਉੱਨਤ ਕਰਨ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ।
ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰ ਵੋਕੇਸਨਲ ਮਾਸਟਰਾਂ ਅਤੇ ਹੈੱਡਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ ਪਦ-ਉੱਨਤ ਕਰਨ ਸਬੰਧੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਮਿਤੀ 30-09-2022 ਨੂੰ 11.30 ਵਜੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜੀ ਦੇ ਦਫਤਰ ਕਮਰਾ ਨੰ: 721 ਸੱਤਵੀਂ ਮੰਜਿਲ ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਵਿਖੇ ਨਿਸਚਿਤ ਕੀਤੀ ਗਈ ਸੀ।
ਦਫਤਰੀ ਕਾਰਨਾਂ ਕਰਕੇ ਹੁਣ ਇਹ ਮੀਟਿੰਗ ਮੁਲਤਵੀ ਕਰਦੇ ਹੋਏ ਮਿਤੀ 14-10-2022 ਨੂੰ 11.30 ਵਜੇ ਨਿਸ਼ਚਿਤ ਕੀਤੀ ਗਈ ਹੈ।